Wednesday, June 10, 2009
ਮਾਂ
ਚੁਬਾਰੇ ਵਿੱਚੋਂ ਹੀ ਉਸ ਨੇ ਮਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਬਜ਼ੁਰਗ ਮਾਂ ਨੂੰ ਮਾਰਨ ਵਾਸਤੇ ਲਾਲ ਸੂਹਾ ਹੋਇਆ ਪੁੱਤ ਹੇਠਾਂ ਆ ਰਿਹਾ ਸੀ ਕਿ ਪੌੜੀਆਂ ਵਿਚ ਪੈਰ ਫਿਸਲ ਗਿਆ। ਪੌੜੀਆਂ ਦੇ ਰੇਲਿੰਗ ਵੀ ਨਹੀਂ ਸੀ ਲੱਗੀ ਹੋਈ। ਤਿੰਨ ਚਾਰ ਪੌੜੀਆਂ ਰੁੜ੍ਹਨ ਮਗਰੋਂ ਉਹ ਪਾਸਿਓਂ ਥੱਲੇ ਸਿਰ ਭਾਰ ਡਿੱਗ ਪਿਆ।
ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰ ਨੇ ਦੇਖਦਿਆਂ ਹੀ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਘਰ ਵਿਚ ਰੋਣਾ ਪਿੱਟਣਾ ਮਚ ਗਿਆ। ਮਾਂ ਤਾਂ ਬੁਰੀ ਤਰ੍ਹਾਂ ਸਹਿਮੀ ਪਈ ਸੀ। ਉਹ ਨਾ ਰੋਈ, ਨਾ ਕੁਝ ਬੋਲੀ।
ਅੰਤਮ ਯਾਤਰਾ ਦੀ ਤਿਆਰੀ ਹੋ ਗਈ। ਪੁੱਤਰ ਦੇ ਅੰਤਮ ਦਰਸ਼ਨਾ ਲਈ ਮਾਂ ਨੂੰ ਲਾਸ਼ ਕੋਲ ਲਿਆਂਦਾ ਗਿਆ। ਪੁੱਤ ਦਾ ਝਰੀਟਿਆ ਚਿਹਰਾ ਦੇਖ ਕੇ ਮਾਂ ਦਾ ਅੰਦਰ ਕੁਰਲਾ ਉੱਠਿਆ। ਉਹ ਕੁਝ ਚਿਰ ਲਾਸ਼ ਦਾ ਚਿਹਰਾ ਪਲੋਸਦੀ ਰਹੀ, ਫਿਰ ਉੱਠ ਕੇ ਅੰਦਰ ਗਈ। ਵਾਪਸ ਆਈ ਤਾਂ ਉਹਦੇ ਹੱਥ ਵਿਚ ਦਵਾਈ ਦੀ ਸ਼ੀਸ਼ੀ ਸੀ। ਰੂੰ ਦੇ ਫੰਭੇ ਨਾਲ ਉਹ ਪੁੱਤਰ ਦੇ ਚਿਹਰੇ ਉੱਤੇ ਵੱਜੀਆਂ ਸੱਟਾਂ ਉੱਪਰ ਦਵਾਈ ਲਾਉਣ ਲੱਗੀ।
-0-
Subscribe to:
Post Comments (Atom)
2 comments:
ਮਾਂ ਤਾ ਆਖਿਰ ਮਾਂ ਹੀ ਹੁੰਦੀ ਏ.....ਚੰਗੀ ਰਚਨਾ ਲਾਇ ਬਧਾਈ...
ਤੁਹਾਡਾ
हमसफ़र यादों का.......
ਬਲਾਗ ਤੇ ਆਉਣ ਅਤੇ ਹੌਸਲਾ ਅਫਜਾਈ ਲਈ ਧੰਨਵਾਦ, ਪ੍ਰਸ਼ਾਂਤ ਜੀ।
Post a Comment