Sunday, September 27, 2009

ਜ਼ਰੂਰੀ ਸ਼ਰਤ



ਦਲਾਲ ਮੰਗਤ ਰਾਮ ਸੋਹਨ ਲਾਲ ਦੀ ਬੇਟੀ ਦੇ ਰਿਸ਼ਤੇ ਲਈ ਨਿੱਤ ਨਵੇਂ ਮੁੰਡੇ ਦਾ ਬਿਉਰਾ ਲੈ ਕੇ ਆਉਂਦਾ, ਪਰ ਸੋਹਨ ਲਾਲ ਕੋਈ ਨਾ ਕੋਈ ਕਮੀ ਦੱਸ ਕੇ ਉਸ ਨੂੰ ਪਰਵਾਨ ਕਰਨ ਤੋਂ ਨਾਂਹ ਕਰ ਦਿੰਦਾ। ਕੋਈ ਘੱਟ ਪੜ੍ਹਿਆ ਲਿਖਿਆ ਹੁੰਦਾ, ਕਿਸੇ ਦਾ ਕੰਮ ਧੰਦਾ ਠੀਕ ਨਾ ਹੁੰਦਾ ਤੇ ਕਿਸੇ ਦਾ ਪਰਿਵਾਰ ਬਹੁਤ ਵੱਡਾ ਹੁੰਦਾ।

ਇਕ ਦਿਨ ਮੰਗਤ ਰਾਮ ਬੋਲ ਹੀ ਪਿਆ, ਆਹ ਏਨਾ ਵਧੀਆ ਰਿਸ਼ਤਾ ਐ। ਮੁੰਡਾ ਪੜ੍ਹਿਆ ਲਿਖਿਆ, ਕਮਾਊ, ਕੰਮ ਧੰਦਾ ਵਧੀਆ। ਮਾਂ ਪਿਓ ਤੋਂ ਇਲਾਵਾ ਘਰ ’ਚ ਇਕ ਛੋਟਾ ਭਰਾ ਈ ਐ, ਯਾਨੀ ਨਿੱਕਾ ਜਿਆ ਪਰਵਾਰ। ਹੋਰ ਤੁਹਾਨੂੰ ਕੀ ਚਾਹੀਦੈ?

ਇਹ ਰਿਸ਼ਤਾ ਸਾਡੀ ਇਕ ਜ਼ਰੂਰੀ ਸ਼ਰਤ ਪੂਰੀ ਨਹੀਂ ਕਰਦਾ।ਸੋਹਨ ਲਾਲ ਬੋਲਿਆ।

ਕਿਹੜੀ ਜ਼ਰੂਰੀ ਸ਼ਰਤ?

ਪਰਵਾਰ ’ਚ ਇਕ ਕੁੜੀ ਜ਼ਰੂਰ ਹੋਣੀ ਚਾਹੀਦੀ ਐ। ਏਥੇ ਨਾ ਮੁੰਡੇ ਦੀ ਭੈਣ, ਨਾ ਭੂਆ। ਜੇ ਘਰ ’ਚ ਕੁੜੀ ਈ ਨਾ ਹੋਈ ਤਾਂ ਉਹ ਸਾਡੀ ਕੁੜੀ ਦਾ ਦੁਖ ਦਰਦ ਕੀ ਸਮਝਣਗੇ?

ਨਾ ਜੇ ਕਿਸੇ ਘਰ ਕੁੜੀ ਜੰਮੇ ਈ ਨਾ…?

ਜੰਮੇ ਈ ਨਾ…! ਦੋਹਾਂ ਭਰਾਵਾਂ ਦੀ ਉਮਰ ’ਚ ਦਸ ਸਾਲ ਦਾ ਫਰਕ ਐ। ਇਨ੍ਹਾਂ ਸਾਲਾਂ ’ਚ ਇਨ੍ਹਾਂ ਨੇ ਕੁੜੀਆਂ ਈ ਮਾਰੀਆਂ ਹੋਣੀਐਂ।

ਸੋਹਨ ਲਾਲ ਦੀ ਦਲੀਲ ਸੁਣ ਮੰਗਤ ਰਾਮ ਨੂੰ ਮੁੰਡੇ ਦੀ ਤਾਰੀਫ ਵਿਚ ਕਹਿਣ ਲਈ ਕੁਝ ਨਹੀਂ ਸੁੱਝਿਆ।

-0-

2 comments:

MAYUR said...

स्थानीय भाषा में अच्छा प्रयास
स्वागत है ।
धन्यवाद
मयूर
अपनी अपनी डगर

aarkay said...

कन्या भ्रूण हत्या करवाने वालों व इसके लिए ज़िम्मेदार लोगों के लिए एक अच्छी शिक्षा और चेतावनी का अच्छा प्रयास .
साधुवाद !