Sunday, September 18, 2011

ਬੇੜੀਆਂ


                                     
ਚਿਤਾ ਨੂੰ ਅਗਨੀ ਦਿਖਾਈ ਗਈ ਤਾਂ ਉਹ ਧੂ- ਧੂ ਕਰਕੇ ਜਲਣ ਲੱਗੀ
ਕੰਮ ਦਾ ਬੇਹਿਸਾਬ ਬੋਝ, ਉੱਤੋਂ ਹਰ ਸਮੇਂ ਪਤੀ ਦੇ ਗਰਮ ਤੇ ਰੁੱਖੇ ਸੁਭਾ ਕਾਰਣ ਕ੍ਰਿਸ਼ਣਾ  ਸਦਾ ਤਨਾਉ ਵਿਚ ਰਹਿੰਦੀ ਸੀ। ਅਠਾਰਾਂ ਵਰ੍ਹਿਆਂ ਦਾ ਹੋ ਗਿਆ ਪੁੱਤਰ ਵੀ ਉਹਦੀ ਇਕ ਨਾ ਸੁਣਦਾ। ਉਸਨੂੰ ਘਰ ਵਿਚ ਬਿਨਾ ਤਨਖਾਹ ਦੀ ਨੌਕਰਾਣੀ ਹੀ ਸਮਝਿਆ ਜਾਂਦਾ ਚੰਗੀ ਆਰਥਿਕ ਸਥਿਤੀ ਵਾਲਾ ਪਰਿਵਾਰ  ਸੀ। ਫਿਰ ਵੀ ਉਹ ਕਦੇ ਕਿਤੇ ਸੈਰ-ਸਪਾਟੇ ਲਈ ਗਈ ਹੋਵੇ, ਯਾਦ ਨਹੀਂ ਆਉਂਦਾ। ਵਿਆਹ ਤੋਂ ਬਾਦ ਤਾਂ ਉਹ ਕਦੇ ਸਿਨੇਮੇ ਵੀ ਨਹੀਂ ਗਈ ਸੀ। ਉਹਦੇ ਕਦੇ ਬਹੁਤ ਸੋਹਣੇ ਕਪੜੇ ਪਾਏ, ਮੈਂ ਨਹੀਂ ਦੇਖੇ। ਬਸ ਹਰ ਵੇਲੇ ਕੰਮ ਹੀ ਕੰਮ ਦਾ ਧਿਆਨਨਿੱਕੀ-ਨਿੱਕੀ ਗੱਲ ਉੱਤੇ ਪਤੀ ਦੇ ਗੁੱਸੇ ਹੋਣ ਅਤੇ ਹੱਥ ਚੁੱਕ ਲੈਣ ਦੀ ਚਿੰਤਾ ਸਦਾ ਸਤਾਉਂਦੀ ਰਹਿੰਦੀ ਸੀ
         ਆਖਰ ਦਿਮਾਗ ਦੀ ਨਾੜੀ ਫਟ ਜਾਣ ਕਾਰਣ, ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ।
ਅਸੀਂ ਇੱਕ-ਦੂਜੇ ਨੂੰ ਸਕੂਲ ਵੇਲੇ ਤੋਂ ਹੀ ਜਾਣਦੇ ਸੀਦੋਨੋਂ ਵਿਆਹ ਕਰਵਾ ਇੱਕ ਹੋਣਾ ਲੋਚਦੇ ਸੀਪਰ ਸਮਾਜ ਨੇ ਸਾਨੂੰ ਇਕ ਨਹੀਂ ਹੋਣ ਦਿੱਤਾ।
ਜਦੋਂ ਕਦੇ ਵੀ ਅਸੀਂ ਮਿਲਦੇ, ਉਹ ਮੇਰੇ ਸੀਨੇ ਨਾਲ ਲੱਗਕੇ ਆਪਣੇ ਦੁੱਖ ਹੌਲੇ ਕਰ ਲੈਂਦੀ।
          ਗਰਮੀ ਦਾ ਮੌਸਮ ਤੇ ਅੱਗ ਦਾ ਸੇਕ। ਚਿਤਾ ਕੋਲ ਖੜੇ ਲੋਕ ਹੌਲੇ-ਹੌਲੇ ਦੂਰ ਜਾ ਖੜੇ। ਉਸਦਾ ਪਤੀ ਵੀ ਤੇ ਬੇਟਾ ਵੀ।
           ਮੈਂ ਅਜੇ ਵੀ ਚਿਤਾ ਕੋਲ ਖੜ੍ਹਾ ਸੀ। ਸੇਕ ਬਹੁਤ ਸੀ, ਪਰ ਪੈਰ ਫਿਰ ਵੀ ਪਿਛੇ ਨਹੀਂ ਹਟ ਰਹੇ ਸਨ। ਲੱਗਾ ਜਿਵੇਂ ਧੂ-ਧੂ ਕਰਕੇ ਜਲ ਰਹੀ ਕ੍ਰਿਸ਼ਣਾ ਉੱਠ ਕੇ ਬੈਠ ਗਈ ਹੋਵੇ। ਉਸਨੇ ਦੂਰ ਖੜ੍ਹੇ ਆਪਣੇ ਪਤੀ ਵੱਲ ਨਿਗ੍ਹਾ ਮਾਰੀ ਤੇ ਘ੍ਰਿਣਾ ਨਾਲ ਮੂੰਹ ਫੇਰ ਲਿਆ। ਆਪਣੇ ਕਾਤਿਲਾਂ ਨੂੰ ਕੌਣ ਪਿਆਰ ਕਰਦਾ ਹੈ, ਜੋ ਉਹ ਕਰਦੀ।
             ਆਖਿਰ ਉਹਨਾਂ ਨੇ ਮੈਨੂੰ ਮਾਰ ਹੀ ਦਿੱਤਾਲੋਕ ਔਰਤ ਨੂੰ ਤਡ਼ਪਾ-ਤਡ਼ਪਾ ਕੇ ਮਾਰ ਵੀ ਦਿੰਦੇ ਨੇ ਤੇ ਕੋਈ ਉਹਨਾਂ ਨੂੰ ਕਾਤਲ ਵੀ ਨਹੀ ਕਹਿੰਦਾ। ਉਹ ਕਹਿ ਰਹੀ ਸੀ।
             ਮੈ ਵੀ ਤਾਂ ਤੈਨੂੰ ਨਹੀ ਬਚਾ ਸਕਿਆ। ਮੈਂ ਵੀ…ਮੇਰਾ ਅੰਦਰ ਰੋ ਉੱਠਿਆ।
            ਤੂੰ ਐਵੇਂ ਦੁਖੀ ਨਾ ਹੋ। ਤੇਰੇ ਪਿਆਰ ਕਾਰਨ ਹੀ ਤਾਂ ਏਨਾ ਸਮਾਂ ਜੀ ਸਕੀ, ਨਹੀ ਤਾਂ ਕਦੋਂ ਦੀ…ਉਹਨੇ ਆਖਰੀ ਸਮੇਂ ਜਿਵੇਂ ਮੈਨੂੰ ਧਰਵਾਸ ਦਿੱਤਾ ਤੇ ਫਿਰ ਥੋੜਾ ਮੁਸਕਰਾ ਕੇ ਬੋਲੀ, ਆ, ਅੱਜ ਸਾਰਿਆਂ ਸਾਹਮਣੇ ਮੈਨੂੰ ਆਪਣੇ ਸੀਨੇ ਨਾਲ ਲਾ ਲੈ…।
 ਅੱਗ ਦੇ ਤੇਜ ਸੇਕ ਦੇ ਬਾਵਜੂਦ ਮੇਰੇ ਪੈਰ ਅੱਗੇ ਵਧੇ ਤਾਂ ਕਿਸੇ ਨੇ ਮੈਨੂੰ ਪਿੱਛੇ ਖਿੱਚਦੇ ਹੋਏ ਕਿਹਾ, ਕਿੱਥੇ ਚੱਲੇ ਓਂ, ਅੱਗ ਦੀਆਂ ਲਪਟਾਂ ਝੁਲਸਾ ਦੇਣਗੀਆਂ
ਪਿੱਛੇ ਹਟ ਜਾਣ ਤੇ ਵੀ ਕ੍ਰਿਸ਼ਣਾ ਨੂੰ ਸਾੜ ਰਹੀ ਅੱਗ ਦਾ ਸੇਕ ਮੈਨੂੰ ਵੀ ਝੁਲਸਾ ਰਿਹਾ ਸੀ।
                                      -0-

Sunday, May 15, 2011

ਔਰਤ ਦਾ ਦਰਦ


                                               
ਦੋ ਕੁ ਦਿਨਾਂ ਤੋਂ ਲਛਮੀ ਆਪਣੀ ਸੋਲ੍ਹਾਂ ਵਰ੍ਹਿਆਂ ਦੀ ਧੀ ਨੂੰ ਵੀ ਮਜ਼ਦੂਰੀ ਵਾਸਤੇ ਆਪਣੇ ਨਾਲ ਹੀ ਲਿਆਉਣ ਲੱਗ ਪਈ ਸੀ।
ਦੁਪਹਿਰ ਦੀ ਛੁੱਟੀ ਵੇਲੇ ਰੋਟੀ ਖਾਂਦਿਆਂ ਉਸਦੀ ਬਸਤੀ ਦੀ ਕਮਲਾ ਬੋਲੀ, ਤੂੰ ਰਾਧਾ ਨੂੰ ਕਿਉਂ ਨਾਲ ਲਿਆਉਣ ਲੱਗਗੀ, ਲੱਛਮੀ?
ਨਾਲ ਨਾ ਲਿਆਵਾਂ ਤਾਂ ਕੀ ਕਰਾਂ ਭੈਣ। ਇੱਕ ਤਾਂ ਅੱਖਾਂ ਸਾਹਮਣੇ ਰਹਿੰਦੀ ਐ, ਨਾਲੇ ਚਾਰ ਪੈਸੇ ਬਣਦੇ ਐ।ਲੱਛਮੀ ਦੀ ਆਵਾਜ਼ ਵਿੱਚੋਂ ਚਿੰਤਾ ਝਲਕ ਰਹੀ ਸੀ।
ਠੇਕੇਦਾਰ ਕਰਕੇ ਕਹਿਨੀ ਆਂ ਮੈਂ ਤਾਂ। ਮੋਏ ਦੀ ਨਿਗ੍ਹਾ ਠੀਕ ਨ੍ਹੀਂ। ਜਵਾਨ ਧੀ-ਭੈਣ ਘਰੇ ਈ ਰਵੇ ਤਾਂ ਠੀਕ ਐ।
ਰੋਟੀ ਦੀ ਬੁਰਕੀ ਲੱਛਮੀ ਦੇ ਸੰਘ ਵਿਚ ਜਿੱਥੇ ਸੀ, ਉੱਥੇ ਈ ਅਟਕ ਗਈ। ਉਸਨੇ ਡੱਬੇ ਵਿੱਚੋਂ ਪਾਣੀ ਪੀ ਕੇ ਗਲਾ ਸਾਫ ਕੀਤਾ। ਫਿਰ ਆਸੇ-ਪਾਸੇ ਦੇਖਿਆ ਤੇ ਡੂਂਘਾ ਸਾਹ ਲੈਂਦੇ ਹੋਏ ਹੌਲੇ ਜਿਹੇ ਬੋਲੀ, ਘਰ ਕੀਹਦੇ ਕੋਲ ਛੱਡਾਂ ਭੈਣ? ਪਿਓ ਇਹਦਾ ਸ਼ਰਾਬ ਪੀ ਕੇ ਪਿਆ ਰਹਿੰਦੈ ਸਾਰਾ ਦਿਨ। ਉਹਦੀ ਨਿਗ੍ਹਾ ਤਾਂ ਠੇਕੇਦਾਰ ਨਾਲੋਂ ਵੀ ਮਾੜੀ ਲੱਗਦੀ ਐ। ਠੇਕੇਦਾਰ ਤੋਂ ਤਾਂ ਬਚਾ ਲੂੰ, ਉਹਤੋਂ ਕੌਣ ਬਚਾਊ ਕੁੜੀ ਨੂੰ।
                      -0-

Friday, December 24, 2010

ਸਕੂਲ

ਅੰਕਲ ਜੀ, ਬੰਟੀ ਤੁਹਾਡੇ ਕੋਲ ਤਾਂ ਨਹੀਂ ਆਇਆ?ਗੁਆਂਢੀਆਂ ਦੀ ਕੁਡ਼ੀ ਦਰਵਾਜੇ ਵਿਚ ਖਡ਼ੀ ਪੁੱਛ ਰਹੀ ਸੀ।

ਨਹੀਂ ਬੇਟੇ, ਕੀ ਗੱਲ ਹੋਗੀ?ਮੈਂ ਪੁੱਛਿਆ।

ਉਹਦੇ ਸਕੂਲ ਦੀ ਬੱਘੀ ਖਡ਼ੀ ਐ ਤੇ ਉਹ ਕਿਤੇ ਮਿਲ ਨਹੀਂ ਰਿਹਾ। ਪਤਾ ਨਹੀਂ ਬਸਤਾ ਸੁੱਟ ਕੇ ਕਿੱਥੇ ਚਲਾ ਗਿਆ। ਕੁਡ਼ੀ ਦੇ ਚਿਹਰੇ ਤੋਂ ਚਿੰਤਾ ਸਾਫ ਝਲਕ ਰਹੀ ਸੀ।

ਬੰਟੀ ਨਾਲ ਮੈਨੂੰ ਬਹੁਤ ਪਿਆਰ ਸੀ ਤੇ ਉਹਨੂੰ ਮੇਰੇ ਨਾਲ। ਸੀ ਤਾਂ ਮੈਂ ਉਹਦੇ ਬਾਬੇ ਦੀ ਉਮਰ ਦਾ, ਪਰ ਬੰਟੀ ਮੇਰੇ ਨਾਲ ਇੰਜ ਵਿਵਹਾਰ ਕਰਦਾ ਜਿਵੇਂ ਮੈਂ ਉਹਦੇ ਹਾਣ ਦਾ ਹੋਵਾਂ। ਉਹ ਘੰਟਿਆਂ ਬੱਧੀ ਮੇਰੇ ਨਾਲ ਖੇਡਦਾ ਰਹਿੰਦਾ। ਉਹ ਤਿੰਨ ਸਾਲ ਦਾ ਸੀ ਤੇ ਉਹਨੂੰ ਸਕੂਲ ਜਾਣ ਦਾ ਬਡ਼ਾ ਚਾਅ ਸੀ। ਪਿਛਲੇ ਹਫਤੇ ਹੀ ਉਹ ਖਰਗੋਸ਼ ਦੀ ਸ਼ਕਲ ਵਰਗੇ ਬਸਤੇ ਵਿਚ ਇਕ ਕਿਤਾਬ ਪਾਈ ਫਿਰਦਾ ਸੀ। ਉਹ ਹਰ ਇਕ ਨੂੰ ਕਹਿੰਦਾ, ਮੈਂ ਵੀ ਸਕੂਲ ਜਾਊਂਗਾ! ਬੱਘੀ ’ਚ ਬੈਠ ਕੇ।

ਚਾਰ ਕੁ ਦਿਨ ਪਹਿਲਾਂ ਜਦੋਂ ਉਹ ਪਹਿਲੀ ਵਾਰ ਸਕੂਲ ਗਿਆ, ਖੁਸ਼ੀ ਉਸਤੋਂ ਸੰਭਾਲੀ ਨਹੀਂ ਜਾ ਰਹੀ ਸੀ।

ਉਠ ਕੇ ਮੈਂ ਵੀ ਕੁਡ਼ੀ ਦੇ ਨਾਲ ਤੁਰ ਪਿਆ। ਆਂਢ-ਗੁਆਂਢ ਵਿਚ ਸਾਰੇ ਪਤਾ ਕਰ ਲਿਆ ਗਿਆ। ਘਰ ਦਾ ਕੋਨਾ ਕੋਨਾ ਛਾਣ ਮਾਰਿਆ ਗਿਆ। ਪਰ ਬੰਟੀ ਨਹੀਂ ਮਿਲਿਆ। ਅਚਾਨਕ ਮੇਰਾ ਧਿਆਨ ਘਰ ਦੇ ਪਿਛਵਾਡ਼ੇ ਵਿਚ ਬਣੀ ਕੋਠਡ਼ੀ ਵੱਲ ਗਿਆ।

ਉਸ ਕੋਠਡ਼ੀ ’ਚ ਨਿਗ੍ਹਾ ਮਾਰਲੀ?ਮੈਂ ਪੁੱਛਿਆ।

ਉਸ ਕੋਠਡ਼ੀ ਵਿਚ ਜਾਣ ਤੋਂ ਤਾਂ ਉਹ ਬਹੁਤ ਡਰਦੈ।ਬੰਟੀ ਦੀ ਦਾਦੀ ਨੇ ਦੱਸਿਆ।

ਕੋਠਡ਼ੀ ਅੰਦਰ ਤਾਂ ਉਹ ਝਾਕਦਾ ਵੀ ਨਹੀਂ।ਬੰਟੀ ਦੀ ਮਾਂ ਕਹਿ ਰਹੀ ਸੀ।

ਫੇਰ ਵੀ ਦੇਖਣ ’ਚ ਕੀ ਹਰਜ ਐ। ਕਹਿੰਦਾ ਮੈਂ ਕੋਠਡ਼ੀ ਵੱਲ ਹੋਇਆ। ਕੋਠਡ਼ੀ ਅੰਦਰ ਰੋਸ਼ਨੀ ਬਹੁਤ ਘੱਟ ਸੀ। ਅੱਖਾਂ ਨੇ ਪੂਰੀ ਤਰ੍ਹਾਂ ਫੈਲ ਕੇ ਧਿਆਨ ਨਾਲ ਦੇਖਿਆ। ਸਕੂਲ ਦੀ ਸਫੈਦ ਡਰੈਸ ਪਾਈ ਬੰਟੀ ਇਕ ਖੂੰਜੇ ਵਿਚ ਦੁਬਕਿਆ ਬੈਠਾ ਸੀ। ਮੈਂ ਉਸ ਵੱਲ ਵਧਿਆ ਤਾਂ ਉਹ ਚੀਕ ਮਾਰ ਕੇ ਰੋਣ ਲੱਗ ਪਿਆ। ਬਡ਼ੀ ਮੁਸ਼ਕਿਲ ਨਾਲ ਮੈਂ ਉਸਨੂੰ ਚੁੱਕ ਕੇ ਬਾਹਰ ਲਿਆਇਆ। ਬੰਟੀ ਦਾ ਪਿੰਡਾ ਤੇਜ਼ ਬੁਖਾਰ ਨਾਲ ਤਪ ਰਿਹਾ ਸੀ।

-0-

Friday, October 15, 2010

ਕੋਠੀ ਨੰਬਰ ਛਪੰਜਾ


                                            
                            
ਪਿੰਡੋਂ ਆਈ ਗਿਆਨ ਕੌਰ ਪੁੱਛ ਪੁਛਾ ਕੇ ਜਦੋਂ ਅਨੰਦ ਨਗਰ ਪਹੁੰਚੀ, ਸੂਰਜ ਅੱਗ ਦਾ ਗੋਲਾ ਬਣ ਕੇ ਉਹਦੇ ਸਿਰ ਉੱਪਰ ਲਟਕ ਰਿਹਾ ਸੀ। ਉਹਦੇ ਭਾਣਜੇ ਨੇ ਸ਼ਹਿਰ ਦੇ ਇਸ ਮਹੱਲੇ ਵਿਚ ਪਿੱਛੇ ਜਿਹੇ ਕੋਠੀ ਬਣਾਈ ਸੀ। ਗਰਮੀ ਵਧ ਗਈ ਸੀ ਤੇ ਗਲੀਆਂ ਸੁੰਨੀਆਂ ਪਈਆਂ ਸਨ। ਉਹ ਸੱਤਰਾਂ ਨੂੰ ਢੁੱਕਣ ਵਾਲੀ ਸੀ ਤੇ ਗੋਡਿਆਂ ਨੂੰ ਸਹਾਰਾ ਦਿੰਦੀ ਹੌਲੇ ਹੌਲੇ ਤੁਰ ਰਹੀ ਸੀ। ‘ਬਾਲਗ ਸਿੱਖਿਆ’ ਅਧੀਨ ਉਹ ਥੋਡ਼ਾ-ਬਹੁਤ ਪਡ਼੍ਹਨਾ ਸਿੱਖ ਗਈ ਸੀ। ਉਹਨੇ ਕਈ ਕੋਠੀਆਂ ਦੇ ਨੰਬਰ ਪਡ਼੍ਹੇ, ਪਰ ਭਾਣਜੇ ਦੀ ਛਪੰਜਾ ਨੰਬਰ ਕੋਠੀ ਨਜ਼ਰ ਨਹੀ ਆਈ।
ਸਕੂਲੋਂ ਮੁਡ਼ਦੀਆਂ ਸੋਹਣੀ ਵਰਦੀ ਪਾਈ ਦੋ ਕੁਡ਼ੀਆਂ ਨਜ਼ਰ ਆਈਆਂ ਤਾਂ ਗਿਆਨ ਕੌਰ ਨੂੰ ਕੁਝ ਹੌਂਸਲਾ ਹੋਇਆ। ਉਸਨੇ ਉਹਨਾਂ ਨੂੰ ਰੋਕ ਕੇ ਪੁੱਛਿਆ, ਪੁੱਤ, ਛਪੰਜਾ ਨੰਬਰ ਕੋਠੀ ਕਿੱਛੇ ਜੇ ਐ?
ਕੁਡ਼ੀਆਂ ਨੇ ਇੱਕ ਦੂਜੀ ਦੇ ਮੂੰਹ ਵੱਲ ਹੈਰਾਨੀ ਨਾਲ ਦੇਖਿਆ ਤੇ ਫਿਰ ‘ਪਤਾ ਨਹੀਂ!’ ਕਹਿਕੇ ਅੱਗੇ ਤੁਰ ਗਈਆਂ। ਗਿਆਨ ਕੌਰ ਨੇ ਦੋ ਕੁ ਕਦਮ ਹੀ ਪੁੱਟੇ ਸਨ ਕਿ ਇਕ ਦਸਾਂ ਕੁ ਵਰ੍ਹਿਆਂ ਦਾ ਮੁੰਡਾ ਸਾਇਕਲ ਉੱਤੇ ਆਉਂਦਾ ਦਿੱਸਿਆ। ਉਹਨੇ ਮੁੰਡੇ ਨੂੰ ਵੀ ਰੋਕ ਕੇ ਛਪੰਜਾ ਨੰਬਰ ਕੋਠੀ ਬਾਰੇ ਪੁੱਛਿਆ। ਮੁੰਡਾ ਵੀ ਕੁਡ਼ੀਆਂ ਵਾਂਗ ਹੈਰਾਨ ਹੋਇਆ ਉਸ ਵੱਲ ਦੇਖਣ ਲੱਗਾ ਤਾਂ ਉਹਨੇ ਕਿਹਾ, ਨਸ਼ਹਿਰੇ ਵਾਲੇ ਨੰਜੂ ਦੀ ਕੋਠੀ ਐ, ਹੁਣੇ ਬਣਾਈ ਐ, ਛੇ ਕੁ ਮਹੀਨੇ ਹੋਏ।
ਮੈਨੂੰ ਨਹੀਂ ਪਤਾ।ਕਹਿਕੇ ਮੁੰਡਾ ਸਾਇਕਲ ਉੱਤੇ ਸਵਾਰ ਹੋ ਗਿਆ।
ਕਈ ਘਰਾਂ ਦੇ ਬੂਹੇ ਖਡ਼ਕਾਉਣ ਮਗਰੋਂ ਅੰਤ ਗਿਆਨ ਕੌਰ ਨੇ ਛਪੰਜਾ ਨੰਬਰ ਕੋਠੀ ਲੱਭ ਹੀ ਲਈ। ਥੱਕੀ ਟੁੱਟੀ ਨੇ ਕੋਠੀ ਦਾ ਵੱਡਾ ਸਾਰਾ ਗੇਟ ਖਡ਼ਕਾਇਆ। ਦਰਵਾਜਾ ਖੁਲ੍ਹਿਆ ਤਾਂ ਉਹ ਹੈਰਾਨ ਰਹਿ ਗਈ ਸਾਹਮਣੇ ਉਹੀ ਸਾਇਕਲ ਵਾਲਾ ਮੁੰਡਾ ਖਡ਼ਾ ਸੀ।
ਤੁਹਾਡਾ ਪੋਤਰਾ ਐ ਮਾਸੀ ਜੀ।ਭਾਣਜ-ਨੂੰਹ ਨੇ ਪੰਜ ਵਰ੍ਹਿਆਂ ਮਗਰੋਂ ਆਈ ਗਿਆਨ ਕੌਰ ਨੂੰ ਮੁੰਡੇ ਬਾਰੇ ਦਸਦਿਆਂ ਕਿਹਾ।
ਹੈਰਾਨ ਹੋਈ ਗਿਆਨ ਕੌਰ ਬੋਲੀ, ਨੀ ਆਹ ਕਿਹੋ ਜਿਹਾ ਮੁੰਡਾ ਐ ਤੇਰਾ, ਏਹਨੂੰ ਥੋਡਾ ਘਰ ਪੁੱਛਿਆ ਤਾਂ ਕਹਿੰਦਾ, ਮੈਨੂੰ ਨਹੀਂ ਪਤਾ!
ਨੂੰਹ ਨੇ ਮੁੰਡੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ ਤਾਂ ਉਹ ਬੋਲਿਆ, ਛਪੰਜਾ ਨੰਬਰ-ਛਪੰਜਾ ਨੰਬਰ ਕਰੀ ਜਾਂਦੀ ਸੀ। ਆਪਣੀ ਕੋਠੀ ਦਾ ਨੰਬਰ ਕੋਈ ਛਪੰਜਾ ਐ? ਆਪਣਾ ਨੰਬਰ ਤਾਂ ਫਿਫਟੀ-ਸਿਕਸ ਐ।
                                                -0-

Thursday, September 23, 2010

अपना-अपना दर्द



मिस्टर खन्ना अपनी पत्नी के साथ बैठे जनवरी की गुनगुनी धूप का आनंद ले रहे थे। छत पर पति-पत्नी अकेले थे, इसलिए मिसेज खन्ना ने अपनी टाँगों को धूप लगवाने के लिए साड़ी को घुटनों तक ऊपर उठा लिया।
मिस्टर खन्ना की निगाह पत्नी की गोरी-गोरी पिंडलियों पर पड़ी तो वह बोले, तुम्हारी पिंडलियों का मांस काफी नर्म हो गया है। कितनी सुंदर हुआ करती थीं ये!
अब तो घुटनों में भी दर्द रहने लगा है, कुछ इलाज करवाओ न!मिसेज खन्ना ने अपने घुटनों को हाथ से दबाते हुए कहा।
धूप में बैठकर तेल की मालिश किया करो, इससे तुम्हारी टाँगें और सुंदर हो जाएँगी। पति ने निगाह कुछ और ऊपर उठाते हुए कहा, तुम्हारे पेट की चमड़ी कितनी ढ़लक गई है!
अब तो पेट में गैस बनने लगी है। कई बार तो सीने में बहुत जलन होती है।पत्नी ने डकार लेते हुए कहा।
खाने-पीने में कुछ परहेज़ रखा करो और थोड़ी-बहुत कसरत किया करो। देखो न, तुम्हारा सीना कितना लटक गया है!
पति की निगाह ऊपर उठती हुई पत्नी के चेहरे पर पहुँची, तुम्हारे चेहरे पर झुर्रियाँ पड़ गई हैं, आँखों के नीचे काले धब्बे पड़ गए हैं।
हाँ जी, अब तो मेरी नज़र भी बहुत कमज़ोर हो गई है, पर तुम्हें मेरी कोई फिक्र ही नहीं है! पत्नी ने शिकायत-भरे लहजे में कहा।
अजी फिक्र क्यों नहीं, मेरी जान! मैं जल्दी ही किसी बड़े अस्पताल में ले जाऊँगा और तुम्हारी प्लास्टिक सर्जरी करवाऊँगा। फिर देखना तुम कितनी सुंदर और जवान लगोगी।कहकर मिस्टर खन्ना ने पत्नी को बाँहों में भर लिया।
                              -0-

Tuesday, July 27, 2010

माँ

 










जिस्म को अपने नोच कर
तुझे पिलाया जिसने दूध
उस माँ को तूने
चाय के लिए भी तरसाया।
आँचल की छाँव में तुझ अबोध को रखा
रक्षा-कवच उस माँ का
तू कभी बन नहीं पाया।
छोटे से अपने पेट में भी
रखा तुझे जिसने
उस माँ को
अपनी कोठी में भी
रख नहीं पाया।
       -0-




Sunday, June 13, 2010

ਯਤੀਮ


 

  


ਯਤੀਮ ਮੁੰਡੇ ਦੇ ਦੁੱਧ ਧੋਤੇ ਚਿੱਟੇ ਕਪਡ਼ਿਆਂ ਵੱਲ ਨੀਝ ਨਾਲ ਦੇਖਦਿਆਂ ਜੱਗੂ ਨੇ ਪੁੱਛਿਆ, ਤੂੰ ਸਕੂਲ ਪਡ਼੍ਹਨ ਜਾਨੈਂ?
ਹਾਂ ਯਤੀਮਖਾਨੇ ਦੇ ਸਾਰੇ ਬੱਚੇ ਪਡ਼੍ਹਨ ਜਾਂਦੇ ਐ।
ਬਡ਼ਾ ਖੁਸ਼ਕਿਸਮਤ ਐਂ!ਜੱਗੂ ਨੇ ਯਤੀਮ ਮੁੰਡੇ ਨੂੰ ਹਸਰਤਭਰੀ ਨਿਗ੍ਹਾ ਨਾਲ ਦੇਖਦਿਆਂ ਕਿਹਾ।
ਯਤੀਮ ਨਾਲ ਮਜਾਕ ਨਹੀਂ ਕਰੀਦਾ।ਮੁੰਡਾ ਦੁਖੀ ਮਨ ਨਾਲ ਬੋਲਿਆ।
ਖੁਸ਼ਕਿਸਮਤ ਤਾਂ ਹੈਂ ਈਂ। ਮੇਰੇ ਕੋਲ ਨਾ ਤੇਰੇ ਵਰਗੇ ਕਪਡ਼ੇ ਐ ਤੇ ਨਾ ਮੈਂ ਸਕੂਲ ਜਾ ਸਕਦਾ।ਜੱਗੂ ਦੀਆਂ ਅੱਖਾਂ ਭਰ ਆਈਆਂ।
ਤੂੰ ਸਕੂਲ ਨਹੀਂ ਜਾਂਦਾ! ਫੇਰ ਸਾਰਾ ਦਿਨ ਕੀ ਕਰਦੈਂ?ਯਤੀਮ ਮੁੰਡੇ ਨੇ ਹੈਰਾਨੀ ਨਾਲ ਪੁੱਛਿਆ।
ਹੋਟਲ ’ਚ ਭਾਂਡੇ ਮਾਂਜਦੈਂ।
ਤੂੰ ਯਤੀਮਖਾਨੇ ’ਚ ਕਿਉਂ ਨ੍ਹੀਂ ਆ ਜਾਂਦਾ?ਯਤੀਮ ਮੁੰਡੇ ਨੇ ਹਮਦਰਦੀ ਪ੍ਰਗਟਾਈ।
ਜੀ ਤਾਂ ਬਹੁਤ ਕਰਦੈ, ਪਰ ਉਹ ਮੈਨੂੰ ਰਖਦੇ ਨ੍ਹੀਂ।
ਕਿਉਂ?ਯਤੀਮ ਮੁੰਡਾ ਬਹੁਤ ਹੈਰਾਨ ਸੀ।
ਮੇਰੇ ਮਾਂ-ਬਾਪ ਜੋ ਜਿਉਂਦੇ ਨੇ।ਕਹਿੰਦਿਆਂ ਜੱਗੂ ਦੀਆਂ ਅੱਖਾਂ ਵਿੱਚੋਂ ਪਾਣੀ ਸਿੰਮ ਆਇਆ।
                                                   -0-